P.G. Department of Punjabi

ਵਿਭਾਗੀ ਮੁਖੀ ਵਲੋਂ ਸੁਨੇਹਾ:

ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦਾ ਪੰਜਾਬੀ ਵਿਭਾਗ ਕਾਲਜ ਦੀ ਸਥਾਪਨਾ ਸਮੇਂ ਤੋਂ ਹੀ ਹੋਂਦ ਵਿਚ ਹੈ। ਇਸ ਲਈ ਇਸ ਵਿਭਾਗ ਦਾ ਇਤਿਹਾਸ ਵੀ ਕਾਲਜ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਇਸ ਵਿਭਾਗ ਦਾ ਸੰਬੰਧ ਗ੍ਰੈਜੂਏਸ਼ਨ ਦੇ ਸਾਰੇ ਡਿਗਰੀ ਕੋਰਸਾਂ ਤੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਚ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨਾਲ ਹੈ। ਇਹ ਵਿਭਾਗ ਪੰਜਾਬੀ ਲਾਜ਼ਮੀ ਵਿਸ਼ੇ ਦੇ ਨਾਲ-ਨਾਲ ਚੋਣਵਾਂ ਵਿਸ਼ਾ ਪੰਜਾਬੀ ਸਾਹਿਤ ਅਤੇ ਗੈਰ-ਪੰਜਾਬੀ ਭਾਸ਼ੀ ਵਿਦਿਆਰਥੀਆਂ ਨੂੰ ਮੁੱਢਲਾ ਗਿਆਨ ਦੇ ਰੂਪ ਵਿਚ ਪੰਜਾਬੀ ਭਾਸ਼ਾ ਪੜ੍ਹਨੀ ਅਤੇ ਲਿਖਣੀ ਵੀ ਸਿਖਾਉਂਦਾ ਹੈ।
ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ।ਇਹ ਭਾਸ਼ਾ ਇੱਥੋਂ ਦੀ ਰਹਿਤਲ ਅਤੇ ਵਾਤਾਵਰਣ ਵਿਚੋਂ ਪੈਦਾ ਹੋਈ, ਨਿੱਖਰੀ, ਸੰਵਰੀ ਅਤੇ ਇਸ ਖਿੱਤੇ ਵਿਚ ਵਸਦੇ ਲੋਕਾਂ ਦੀ ਪਹਿਚਾਣ ਤੇ ਮਾਣ ਬਣੀ ਹੈ। ਭਾਸ਼ਾ ਆਧੁਨਿਕ ਭਾਰਤ ਵਿਚ ਸੂਬਾਈ ਖੇਤਰਾਂ ਦੀ ਵੰਡ ਅਤੇ ਹੋਂਦ ਦਾ ਆਧਾਰ ਵੀ ਹੈ। ਰਾਜ ਭਾਸ਼ਾ ਹੋਣ ਕਾਰਨ ਦਫਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿਚ ਕਰਨ ਦਾ ਕਾਨੂੰਨੀ ਵਿਧਾਨ ਵੀ ਹੈ। ਇਸੇ ਆਧਾਰ 'ਤੇ ਪੰਜਾਬੀ ਵਿਭਾਗ ਦਾ ਵਿਦਿਆਰਥੀਆਂ ਨੂੰ ਇਸ ਭਾਸ਼ਾ ਨਾਲ ਜੋੜਨਾ ਅਤੇ ਜਾਣੂ ਕਰਵਾਉਣਾ ਮੁੱਢਲਾ ਕਾਰਜ ਹੈ।
ਨੌਜਵਾਨ ਉਮਰ ਦੇ ਜਿਸ ਪੜਾਅ 'ਤੇ ਕਾਲਜ ਦੇ ਵਿਦਿਆਰਥੀ ਬਣਦੇ ਹਨ ਉਸ ਉਮਰ ਵਿਚ ਉਨ੍ਹਾਂ ਕੋਲ ਅਜੇ ਪਰਪੱਕ ਸੋਚ ਤੇ ਨਜ਼ਰੀਆ ਨਹੀਂ ਹੁੰਦਾ। ਸਾਡੀ ਸੰਸਥਾ ਅਤੇ ਅਧਿਆਪਕ ਹਰ ਇਕ ਵਿਦਿਆਰਥੀ ਨੂੰ ਕਾਬਲ, ਜਾਗਰੂਕ ਅਤੇ ਜਿੰਮੇਵਾਰ ਨਾਗਰਿਕ ਬਣਾਉਣਾ ਵੀ ਆਪਣੀ ਜਿੰਮੇਵਾਰੀ ਸਮਝਦਾ ਹੈ। ਇਸ ਉਦੇਸ਼ ਨਾਲ ਵਿਭਾਗ ਵਲੋਂ ਵਿਸ਼ਾ ਵਸਤੂ ਅਤੇ ਪਾਠਕ੍ਰਮ ਪੜ੍ਹਾਉਣ ਤੋਂ ਇਲਾਵਾ ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਉਲੀਕੇ ਜਾਂਦੇ ਹਨ।
ਵਿਭਾਗ ਵਿਦਿਆਰਥੀਆਂ ਵਿਚ ਸਾਹਿਤਕ ਰੁਚੀਆਂ ਪੈਦਾ ਕਰਨ ਲਈ ਹਰ ਵਰ੍ਹੇ ਸਾਹਿਤ ਸਭਾ ਬਣਾਉਂਦਾ ਹੈ, ਜਿਸ ਵਿਚ ਵਿਦਿਆਰਥੀ ਆਪਣੀ ਸਾਹਿਤਕ ਪ੍ਰਤਿਭਾ ਦੇ ਜੋਹਰ ਵਿਖਾਉਂਦੇ ਹੋਏ ਵਿਭਿੰਨ ਸਾਹਿਤਕ ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ। ਇਸ ਤਰਾਂ ਪੰਜਾਬੀ ਸਾਹਿਤਕ ਸੱਥ ਬਣੀ ਰਹਿੰਦੀ ਹੈ ਅਤੇ ਵਿਦਿਆਰਥੀ ਨਿਰੰਤਰ ਇਸ ਪ੍ਰਵਾਹ ਵਿਚੋਂ ਸਿੱਖਦੇ ਰਹਿੰਦੇ ਹਨ। ਵਿਭਾਗ ਵਲੋਂ ਸਾਹਿਤਕ ਕੁਇਜ਼, ਪੰਜਾਬੀ ਬੋਲੀ ਦਿਵਸ ਅਤੇ ਮਾਤ-ਭਾਸ਼ਾ ਦਿਵਸ ਨੂੰ ਸਾਲਾਨਾ ਗਤੀਵਿਧੀਆਂ ਦਾ ਹਿੱਸਾ ਬਣਾਇਆ ਗਿਆ ਹੈ, ਜਿਸ ਵਿਚ ਹਰ ਸਟ੍ਰੀਮ ਦੇ ਵਿਦਿਆਰਥੀਆਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ। ਵਿਦਿਆਰਥੀ, ਵਿਦਵਾਨਾਂ, ਲੇਖਕਾਂ ਅਤੇ ਅਦੀਬਾਂ ਤੋਂ ਜੀਵਨ ਸੇਧ ਪ੍ਰਾਪਤ ਕਰਦੇ ਹਨ। ਇਹ ਪ੍ਰੋਗਰਾਮ ਵਿਦਿਆਰਥੀਆਂ ਵਿਚ ਸਾਹਿਤ ਪੜ੍ਹਨ ਅਤੇ ਲਿਖਣ ਦੀ ਸਮਰੱਥਾ ਨੂੰ ਵਿਕਸਤ ਕਰਨ ਦਾ ਜਰੀਆ ਬਣਦੇ ਹਨ।
ਸੈਮੀਨਾਰ ਅਤੇ ਕਾਨਫਰੰਸਾਂ ਵੀ ਵਿਭਾਗ ਦੀਆ ਗਤੀਵਿਧੀਆਂ ਦਾ ਜਰੂਰੀ ਹਿੱਸਾ ਹਨ। ਅਜਿਹੀਆਂ ਅਦਬੀ ਗੋਸ਼ਟਾਂ ਇਸ ਕਿੱਤੇ ਨਾਲ ਜੁੜੇ ਹੋਏ ਅਧਿਆਪਕਾਂ ਦੇ ਗਿਆਨ ਅਤੇ ਜਾਣਕਾਰੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਜ਼ਰੂਰੀ ਹਨ।ਸੈਮੀਨਾਰ, ਕਾਨਫਰੰਸਾਂ ਅਤੇ ਗੋਸ਼ਟਾਂ ਅਧਿਆਪਕਾਂ ਵਿਚ ਆਪਸੀ ਸੰਵਾਦ ਕਰਨ ਦਾ ਇਕ ਢੁੱਕਵਾਂ ਅਤੇ ਪ੍ਰਭਾਵਸ਼ਾਲੀ ਸਾਧਨ ਹਨ। ਪੰਜਾਬੀ ਵਿਭਾਗ ਦੇ ਅਧਿਆਪਕ ਜਿੱਥੇ ਆਪ ਖੋਜ ਕਾਰਜਾਂ ਨਾਲ ਜੁੜੇ ਹੋਏ ਹਨ ਉੱਥੇ ਹੀ ਵਿਦਿਆਰਥੀਆਂ ਨੂੰ ਵੀ ਇਸ ਖੇਤਰ ਵਿਚ ਅੱਗੇ ਆਉਣ ਲਈ ਨਿਰੰਤਰ ਉਤਸ਼ਾਹਿਤ ਕਰਦੇ ਰਹਿੰਦੇ ਹਨ।
ਪੰਜਾਬੀ ਵਿਭਾਗ ਨੂੰ ਆਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ। ਉਹ ਯੁਵਕ ਮੇਲੇ, ਜਿਲ੍ਹਾ ਪੱਧਰੀ ਰੈੱਡ ਕਰਾਸ ਮੇਲਾ, ਖਾਲਸਾਈ ਯੁਵਕ ਮੇਲਾ, ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਮੇਰੀ ਦਿਲੀ ਖਾਹਿਸ਼ ਹੈ ਕਿ ਇਸ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀ ਆਪਣੀ ਸੰਸਥਾ, ਭਾਸ਼ਾ ਅਤੇ ਸਭਿਆਚਾਰ ਦੇ ਅੰਬੈਸਡਰ ਬਣਨ।

ਪ੍ਰੋ. ਹਰਜਿੰਦਰ ਸਿੰਘ, ਮੁਖੀ, ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ

 

img
Associate Professor
M.A., M.Phil.
img
Associate Professor
MA, B.Ed, Ph.D, UGC NET / JRF
img
Assistant Professor
M.A. Punjabi, Ph.D
img
Assistant Professor
M.A., M.Phil., UGC-NET
img
Assistant Professor
M.A., M.Phil, Pbi, UGC-NET
img
Assistant Professor
M.A, M.Phil, Ph.D
img
Assistant Professor
M.A. M.Phil, UGC-NET
img
Assistant Professor
M.A., B.Ed, Gyaani, Ph.D, UGC-NET
img
Assistant Professor
M.A Punjabi B.Ed, UGC-NET
img
Assistant Professor
Giyani, M.A. Pub. Adm., B.Ed, M.A Punjabi, Ph.D
#NameDesignationMobileEmail
1 Harjinder SinghAssistant Professor 9815623527hsbiling@gmail.com